ਸ਼੍ਰੀ ਮਹਾਕਾਲ ਸੇਵਾ ਸਮਿਤੀ ਜਲੰਧਰ ਬਾਈਪਾਸ 25 ਸ਼ਿਵ ਭਗਤਾਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਕਰਕੇ ਜਥਾ ਰਾਜੀ ਖੁਸ਼ੀ ਵਾਪਿਸ ਪਰਤਿਆ
- ਪੰਜਾਬ
- 23 Jul,2025
ਲੁਧਿਆਣਾ (ਅਮਰੀਸ਼ ਆਨੰਦ)ਮਹਾਕਾਲ ਸੇਵਾ ਸਮਿਤੀ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਉੱਘੇ ਸਮਾਜ ਸੇਵੀ ਸ਼ਿਵ ਭਗਤ ਸ਼੍ਰੀ ਵਰਿੰਦਰ ਕੁਮਾਰ ਕੌਫੀ ਅਗਵਾਈ ਹੇਠ ਸ਼੍ਰੀ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਪਰਿਵਾਰਿਕ ਮਾਹੌਲ ਵਿਚ ਗਿਆ 25 ਸ਼ਿਵ ਭਗਤਾਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਕਰਕੇ ਜਥਾ ਰਾਜੀ ਖੁਸ਼ੀ ਪਰਤ ਆਇਆ ਹੈ। ਇਸ ਵਿਸ਼ੇਸ਼ ਮੌਕੇ ਨੇ ਦੱਸਿਆ ਯਾਤਰਾ ਸੰਪੂਰਣ ਹੋਣ ਨਾਲ ਲਗਾਤਾਰ 1ਵੀਂ ਵਾਰ ਯਾਤਰਾ ਸੇਵਾਵਾਂ ਪ੍ਰਦਾਨ ਕਰਨ ਦਾ ਇਲਾਕੇ ਸਮੇਤ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਇਤਿਹਾਸ ਬਣ ਗਿਆ ਹੈ। ਇਤਿਹਾਸ ਬਣਦੇ ਹੀ ਮੰਡਲ ਦੇ ਸੇਵਾਦਾਰਾਂ ਸਮੇਤ ਅਤੇ ਯਾਤਰੀਆਂ ਨੇ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ ਕਰਨ ਉਪਰੰਤ ਪਾਵਣ ਪਵਿੱਤਰ ਗੁਫਾ ਦੇ ਬਾਹਰ ਸ਼ੁਕਰਾਨੇ ਵਜੋਂ ਉੱਚੀ ਅਵਾਜ਼ ਵਿੱਚ ਜੈਕਾਰੇ ਛੱਡੇ ਅਤੇ ਬਰਫਾਨੀ ਬਾਬਾ ਜੀ ਤੋਂ ਹਰ ਸਾਲ ਲਗਾਤਾਰ ਆਉਂਦੇ ਜਾਂਦੇ ਰਹਿਣ ਦਾ ਵਰਦਾਨ ਅਤੇ ਉੱਦਮ ਮੰਗਿਆ। ਮੰਡਲ ਦੇ ਸੇਵਾਦਾਰਾਂ ਅਤੇ ਯਾਤਰੀ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸ਼ਾਮਿਲ ਯਾਤਰੀਆਂ ਨੇ ਪ੍ਰਸ਼ਾਸਨ ਦੇ ਯਾਤਰਾ ਪ੍ਰਬੰਧਾਂ ਦੀ ਜਿੱਥੇ ਸ਼ਲਾਘਾ ਕੀਤੀ । ਉੱਥੇ ਪਹਿਲਾਂ ਤੋਂ ਮੌਜੂਦ ਯਾਤਰੀ ਆਪਣੇ ਕੀਮਤੀ ਸਮਾਨ ਜਿਵੇਂ ਮੋਬਾਈਲ, ਨਕਦੀ, ਬੈਗ ਆਦਿ ਗੁੰਮ ਹੋਣ ਦਾ ਰੌਲਾ ਪਾ ਰਹੇ ਸਨ। ਯਾਤਰੀ ਸ਼ੰਮੀ ਸ਼ਿੰਦਾ ਤੇ ਗੁਲਾਬ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਨੇ ਕਿਹਾ ਕਿ ਸੁਰੱਖਿਆ ਦੇ ਨਾਮ ‘ਤੇ ਪੰਜਾਬ ਦੇ ਸਿਮ ਬੰਦ ਕਰਨਾ ਇੱਕ ਸਾਜਿਸ਼ ਹੈ, ਮੋਬਾਈਲ ਕੰਪਨੀਆਂ ਨੂੰ ਲਾਭ ਦੇਣ ਯਾਤਰੀਆਂ ਦੀ ਜੇਬ ‘ਤੇ ਡਾਕਾ ਮਾਰਨ ਵਾਲੀ ਗੱਲ ਹੈ। ਉਹਨਾਂ ਕਿਹਾ ਜਿਸ ਯਾਤਰੀ ਦਾ ਸਿਮ ਜੰਮੂ ਪ੍ਰਵੇਸ਼ ਕਰਦਿਆਂ ਬੰਦ ਕਰ ਦਿੱਤਾ ਜਾਂਦਾ ਹੈ ਉਸਦਾ ਵ੍ਹਟਸਐਪ, ਫੇਸਬੁੱਕ, ਟੈਲੀਗਰਾਮ ਆਦਿ ਲੋਕਲ ਸਿਮ ਲੈਣ ਜਾਂ ਵਾਈ-ਫਾਈ ਰਾਹੀਂ ਬੇਰੋਕ-ਟੋਕ ਚਲਦੇ ਹਨ ਫਿਰ ਸੁਰੱਖਿਆ ਦੇ ਨਾਮ ‘ਤੇ ਸਿਮ ਬੰਦ ਕਰਨਾ ਯਾਤਰੀ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੈ। ਮੰਗ ਕੀਤੀ ਗਈ ਹੈ ਕਿ ਹਰ ਯਾਤਰੀ ਦਾ ਆਪਣਾ ਸਿਮ ਚੱਲਣਾ ਚਾਹੀਦਾ ਹੈ ਤਾਂ ਕਿ ਐਨੀ ਔਖੀ ਯਾਤਰਾ ਦੌਰਾਨ ਉਸਦਾ ਆਪਣੇ ਪਰਿਵਾਰ ਅਤੇ ਕਾਰੋਬਾਰ ਨਾਲ ਸੁੱਖ-ਸਾਂਝ ਬਣੀ ਰਹੇ। ਇਸ ਵਿਸ਼ੇਸ਼ ਮੌਕੇ ਸ਼ਿਵ ਭਗਤ ਹਨੀ ਕੌਫੀ ਨੇ 1ਵੀਂ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਨੂੰ ਤਨ-ਮਨ-ਧਨ ਨਾਲ ਸੇਵਾ ਨਿਭਾ ਕੇ ਇਤਿਹਾਸ ਬਣਾਉਣ ਵਾਲੇ ਸਮੂਹ ਸ਼ਿਵ ਭਗਤਾਂ, ਜੀਅ ਜਾਨ ਲਗਾਕੇ ਭੰਡਾਰੇ ਲਗਾਉਣ ਵਾਲੇ, ਭਾਰਤ ਦੇਸ਼ ਦੇ ਜਵਾਨ, ਘੋੜੇ-ਪਿੱਠੂ ਸਮੇਤ ਬੇਜ਼ੁਬਾਨ ਘੋੜੇ-ਖੱਚਰਾਂ ਆਦਿ ਦਾ ਕੋਟਿ-ਕੋਟਿ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਸ਼੍ਰੀ ਅਮਰਨਾਥ ਯਾਤਰਾ ਹਰ ਸਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਬਲ ਮਿਲਦਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਹਨੀ ਕੌਫੀ ਸ਼ੰਮੀ ਸ਼ਿੰਦਾ,ਪੱਤਰਕਾਰ ਅਮਰੀਸ਼ ਆਨੰਦ ਗੁਲਾਬ ਸਿੰਘ ਵਿਨੀਤ ਸ਼ਰਮਾ ਰਾਘਵ ਕਪੂਰ ਓਮਕਾਰ,ਮਨੀਸ਼ ਪ੍ਰਿੰਸ ਸ਼ਰਮਾ ,ਸਾਹਿਲ ਸ਼ਰਮਾ ਵਿਮਲ ਕਰੀਰ ਦੀਪਕ ਸਾਹਿਲ ਰਜਨੀ ਕੌਫੀ ਮੁਸਕਾਨ ਕੋਫ਼ੀ ਰੀਤੂ ਡਾਵਰ ਦਾਮਿਨੀ ਜੋਤੀ ਰਿਮਮੀ ਪੂਜਾ ਸੰਧੂ ਸਰਬਜੀਤ ਕੌਰ ਤੋਂ ਇਲਾਵਾ ਸ਼ਿਵ ਭਗਤ ਹਾਜ਼ਿਰ ਸਨ.
Posted By:
