"Digital Marketing 'ਤੇ ਮਫ਼ਤ ਵਰਕਸ਼ਾਪ: Arash Info Corporation ਵੱਲੋਂ 140 ਤੋਂ ਵੱਧ ਲੋਕਾਂ ਨੇ ਲਿਆ ਭਾਗ"
- ਟੈਕਨੋਲੋਜੀ ਅਤੇ ਵਿਗਿਆਨ
- 30 Jun,2025
30 ਜੂਨ 2025 ਨੂੰ Ludhiana ਦੀ Arash Info Corporation ਵੱਲੋਂ ਇਸ ਦੇ ਸੰਸਥਾਪਕ ਗੁਰਜੀਤ ਸਿੰਘ ਅਜ਼ਾਦ ਦੀ ਅਗਵਾਈ ਹੇਠ "Digital Marketing" ਵਿਸ਼ੇ 'ਤੇ ਇੱਕ ਮੁਫ਼ਤ ਔਨਲਾਈਨ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ Google Meet ਰਾਹੀਂ ਕਰਵਾਈ ਗਈ ਅਤੇ ਇਸ ਵਿੱਚ 140 ਤੋਂ ਵੱਧ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਧਾਰਣ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦੱਸਿਆ ਗਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਕਿਸੇ ਵੀ ਵਪਾਰ ਲਈ Facebook, Instagram, Google Business Listing, Brand Website, Email Marketing, WhatsApp Marketing ਵਰਗੇ ਮਾਧਿਅਮ ਕਿੰਨੇ ਮਹੱਤਵਪੂਰਨ ਹਨ। ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਅਖ਼ਬਾਰਾਂ, ਵਾਲ ਪੇਂਟਿੰਗ ਜਾਂ ਹੋਰਡਿੰਗ ਦੀ ਥਾਂ ਹੁਣ Digital Presence ਹੋਣੀ ਚਾਹੀਦੀ ਹੈ, ਜਿੱਥੇ ਖੁਦ ਆਪਣੀ ਮਾਰਕੀਟਿੰਗ ਸਿੱਖ ਕੇ ਵਪਾਰੀ ਆਪਣੇ ਆਪ ਨੂੰ Online Promote ਕਰ ਸਕਦੇ ਹਨ। ਇਸ ਦੌਰਾਨ ਭਾਗੀਦਾਰਾਂ ਨੇ Website ਬਣਾਉਣ, Business Email ਚਲਾਉਣ, Facebook Page ਤੇ Instagram ਮਾਰਕੀਟਿੰਗ, Google Listing ਕਰਨਾ, Email Campaigns ਤੇ WhatsApp Broadcasts ਵਰਗੀਆਂ Digital Skills ਸਿੱਖੀਆਂ। ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਕਿ ਮਕਸਦ ਇਹ ਹੈ ਕਿ ਹਰ ਨੌਜਵਾਨ ਜਾਂ ਵਪਾਰੀ Digital ਤੌਰ 'ਤੇ ਸਸ਼ਕਤ ਹੋਵੇ, ਤਾਂ ਜੋ ਉਹ ਆਪਣੀ Growth ਖੁਦ ਕਰ ਸਕੇ। Arash Info Corporation ਵੱਲੋਂ ਅਗਲੀ ਵਰਕਸ਼ਾਪ ਦੀ ਜਾਣਕਾਰੀ ਜਲਦ ਜਾਰੀ ਕੀਤੀ ਜਾਵੇਗੀ।
Posted By:
